chardhilkala24.bsky.social
@chardhilkala24.bsky.social
ਐਚਿਸਨ ਕਾਲਜ ਲਾਹੌਰ ਦੇ ਗੁਰਦੁਆਰਾ ਸਾਹਿਬ ‘ਚ 80 ਸਾਲਾਂ ਬਾਅਦ ਹੋਈ ਸਿੱਖ ਅਰਦਾਸ ਤੇ ਸ਼ਬਦ ਕੀਰਤਨ

ਚੰਡੀਗੜ੍ਹ, 13 ਫ਼ਰਵਰੀ 2026 (ਚੜਦੀਕਲਾ ਬਿਊਰੋ) : ਲਾਹੌਰ ਦੇ ਮਾਲ ਰੋਡ ਸਥਿਤ ਐਚਿਸਨ ਕਾਲਜ ਕੰਪਲੈਕਸ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਸਾਹਿਬ ਵਿੱਚ ਸ਼ੁੱਕਰਵਾਰ, 13 ਫ਼ਰਵਰੀ ਨੂੰ ਇਕ ਇਤਿਹਾਸਕ ਅਤੇ ਭਾਵਨਾਤਮਕ ਸਿੱਖ ਸ਼ਬਦ ਕੀਰਤਨ ਕਰਵਾਇਆ ਅਤੇ ਅਰਦਾਸ ਕੀਤੀ ਗਈ। ਇਸ…
ਐਚਿਸਨ ਕਾਲਜ ਲਾਹੌਰ ਦੇ ਗੁਰਦੁਆਰਾ ਸਾਹਿਬ ‘ਚ 80 ਸਾਲਾਂ ਬਾਅਦ ਹੋਈ ਸਿੱਖ ਅਰਦਾਸ ਤੇ ਸ਼ਬਦ ਕੀਰਤਨ
ਚੰਡੀਗੜ੍ਹ, 13 ਫ਼ਰਵਰੀ 2026 (ਚੜਦੀਕਲਾ ਬਿਊਰੋ) : ਲਾਹੌਰ ਦੇ ਮਾਲ ਰੋਡ ਸਥਿਤ ਐਚਿਸਨ ਕਾਲਜ ਕੰਪਲੈਕਸ ਵਿੱਚ ਸਥਿਤ ਪੁਰਾਤਨ ਗੁਰਦੁਆਰਾ ਸਾਹਿਬ ਵਿੱਚ ਸ਼ੁੱਕਰਵਾਰ, 13 ਫ਼ਰਵਰੀ ਨੂੰ ਇਕ ਇਤਿਹਾਸਕ ਅਤੇ ਭਾਵਨਾਤਮਕ ਸਿੱਖ ਸ਼ਬਦ ਕੀਰਤਨ ਕਰਵਾਇਆ ਅਤੇ ਅਰਦਾਸ ਕੀਤੀ ਗਈ। ਇਸ ਧਾਰਮਿਕ ਅਤੇ ਗੌਰਵਮਈ ਮੌਕੇ ‘ਤੇ ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਸਮੇਤ ਸਥਾਨਕ ਸਿੱਖ ਸੰਗਤ ਅਤੇ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ।
chardhikala.com
February 13, 2026 at 1:37 PM
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵਾਪਸ ; ਹਵਾਈ ਅੱਡਿਆਂ ਤੇ ਸੁਰੱਖਿਆ ਜਾਂਚਾਂ ਬਾਰੇ ਮੁੜ ਚਰਚਾ ਛਿੜੀ

ਚੰਡੀਗੜ੍ਹ, 12 ਫਰਵਰੀ 2026 – ਸਿੱਖ ਸੰਸਥਾਵਾਂ ਵੱਲੋਂ ਸਵਾਗਤ ਕੀਤੇ ਗਏ ਪਰ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨੂੰ ਉਜਾਗਰ ਕਰਨ ਵਾਲੇ ਇਕ ਪਹਿਲੂ ਦੇ ਮੱਦੇਨਜ਼ਰ ਮੁੰਬਈ ਹਵਾਈ ਅੱਡੇ ਦੇ ਕਸਟਮਜ਼ ਅਧਿਕਾਰੀਆਂ ਨੇ ਪਿਛਲੇ…
ਕਸਟਮਜ਼ ਵਿਭਾਗ ਨੇ ਜਬਤ ਕੀਤੀਆਂ 35 ਕਿਰਪਾਨਾਂ ਤੇ ਗਾਤਰੇ ਕੀਤੇ ਵਾਪਸ ; ਹਵਾਈ ਅੱਡਿਆਂ ਤੇ ਸੁਰੱਖਿਆ ਜਾਂਚਾਂ ਬਾਰੇ ਮੁੜ ਚਰਚਾ ਛਿੜੀ
ਚੰਡੀਗੜ੍ਹ, 12 ਫਰਵਰੀ 2026 – ਸਿੱਖ ਸੰਸਥਾਵਾਂ ਵੱਲੋਂ ਸਵਾਗਤ ਕੀਤੇ ਗਏ ਪਰ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ ਨੂੰ ਉਜਾਗਰ ਕਰਨ ਵਾਲੇ ਇਕ ਪਹਿਲੂ ਦੇ ਮੱਦੇਨਜ਼ਰ ਮੁੰਬਈ ਹਵਾਈ ਅੱਡੇ ਦੇ ਕਸਟਮਜ਼ ਅਧਿਕਾਰੀਆਂ ਨੇ ਪਿਛਲੇ ਸਮਿਆਂ ਦੌਰਾਨ ਜ਼ਬਤ ਕੀਤੀਆਂ 35 ਕਿਰਪਾਨਾਂ (ਸਿਰੀ ਸਾਹਿਬ) ਗਾਤਰਿਆਂ ਸਮੇਤ ਸਿੱਖ ਕੌਮ ਦੇ ਪ੍ਰਤੀਨਿਧੀਆਂ ਨੂੰ ਬੁੱਧਵਾਰ ਨੂੰ ਵਾਪਸ ਸੌਂਪ ਦਿੱਤੀਆਂ। ਇਹ ਕਾਰਵਾਈ ਉਸ ਵੇਲੇ ਹੋਈ ਹੈ ਜਦੋਂ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਇਹ ਮਸਲਾ ਉਠਾਇਆ ਜਾਂਦਾ ਰਿਹਾ ਹੈ ਕਿ ਭਾਰਤੀ ਹਵਾਈ ਅੱਡਿਆਂ ਦੀਆਂ ਸੁਰੱਖਿਆ ਜਾਂਚਾਂ ਅਕਸਰ ਹੀ ਸੰਵਿਧਾਨਕ ਤੌਰ ਤੇ ਪ੍ਰਾਪਤ ਧਾਰਮਿਕ ਅਜ਼ਾਦੀ ਨਾਲ ਟਕਰਾਉਂਦੀਆਂ ਹਨ।
chardhikala.com
February 12, 2026 at 5:13 PM
‘ਸ਼ੂਦਰ ਤੋਂ ਖ਼ਾਲਸਾ’ ਫਿਲਮ ਤੇਲਗੂ ਭਾਸ਼ਾ ‘ਚ ਰਿਲੀਜ਼ – ਹੈਦਰਾਬਾਦ ‘ਚ ਬੰਜਾਰਾ ਸਿੱਖ ਵੱਡੀ ਹਾਜ਼ਰੀ ‘ਚ ਪਹੁੰਚੇ

ਹੈਦਰਾਬਾਦ, 26 ਜਨਵਰੀ 2026 (ਚੜਦੀਕਲਾ ਬਿਊਰੋ) : ਪ੍ਰਸਿੱਧ ਫਿਲਮ “ਸ਼ੂਦਰ ਤੋਂ ਖ਼ਾਲਸਾ” ਨੂੰ ਤੇਲਗੂ ਭਾਸ਼ਾ ਵਿੱਚ ਐਤਵਾਰ ਨੂੰ ਹੈਦਰਾਬਾਦ ਦੇ ਮਦਨਾਪੱਲੀ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਬੰਜਾਰਾ ਸਿੱਖ…
‘ਸ਼ੂਦਰ ਤੋਂ ਖ਼ਾਲਸਾ’ ਫਿਲਮ ਤੇਲਗੂ ਭਾਸ਼ਾ ‘ਚ ਰਿਲੀਜ਼ – ਹੈਦਰਾਬਾਦ ‘ਚ ਬੰਜਾਰਾ ਸਿੱਖ ਵੱਡੀ ਹਾਜ਼ਰੀ ‘ਚ ਪਹੁੰਚੇ
ਹੈਦਰਾਬਾਦ, 26 ਜਨਵਰੀ 2026 (ਚੜਦੀਕਲਾ ਬਿਊਰੋ) : ਪ੍ਰਸਿੱਧ ਫਿਲਮ “ਸ਼ੂਦਰ ਤੋਂ ਖ਼ਾਲਸਾ” ਨੂੰ ਤੇਲਗੂ ਭਾਸ਼ਾ ਵਿੱਚ ਐਤਵਾਰ ਨੂੰ ਹੈਦਰਾਬਾਦ ਦੇ ਮਦਨਾਪੱਲੀ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਵਿੱਚ ਰਿਲੀਜ਼ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਬੰਜਾਰਾ ਸਿੱਖ ਹਾਜ਼ਰ ਰਹੇ ਜਿਸ ਨਾਲ ਸਮਾਗਮ ਇਕ ਵਿਸ਼ਾਲ ਜਨ ਇਕੱਠ ਵਿੱਚ ਤਬਦੀਲ ਹੋ ਗਿਆ।ਫਿਲਮ ਦੀ ਰਿਲੀਜ਼ ਦੌਰਾਨ ਲੋਕਾਂ ਵਿੱਚ ਵੱਡਾ ਉਤਸ਼ਾਹ ਅਤੇ ਸਮਰਥਨ ਦੇਖਣ ਨੂੰ ਮਿਲਿਆ। ਇਹ ਫਿਲਮ ਸਿੱਖ ਇਤਿਹਾਸ ਵਿੱਚ ਹਾਸ਼ੀਏ ’ਤੇ ਰਹਿ ਰਹੇ ਵਰਗਾਂ ਦੀ ਇਤਿਹਾਸਕ ਅਤੇ ਸਮਾਜਿਕ ਯਾਤਰਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕਰਦੀ ਹੈ।
chardhikala.com
January 26, 2026 at 4:22 AM
ਸਿੱਖਾਂ ਦੇ ਸਰਵਉੱਚ ਤਖ਼ਤ ਦੀ ਪ੍ਰਬੰਧਕੀ ਚੋਣ ਪ੍ਰਕਿਰਿਆ ‘ਚ ਗੈਰ-ਸਿੱਖ ਵੋਟਰ ਕੀਤੇ ਸ਼ਾਮਲ

ਸਿੱਖ ਕੁਲੇਕਟਿਵ ਵੱਲੋਂ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਚੋਣਾਂ ‘ਚ 287 ਵਿਵਾਦਿਤ ਵੋਟਰਾਂ ਦਾ ਖੁਲਾਸਾ ਵਿਦਵਾਨਾਂ ਵੱਲੋਂ ਸਿੱਖ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ “ਸੋਚੀ-ਸਮਝੀ ਕੋਸ਼ਿਸ਼” ਕਰਾਰ ਚੰਡੀਗੜ੍ਹ, 24 ਜਨਵਰੀ 2026 (ਚੜ੍ਹਦੀਕਲਾ ਬਿਊਰੋ) - ਸਿੱਖ ਧਾਰਮਿਕਤਾ ਵਿੱਚ…
ਸਿੱਖਾਂ ਦੇ ਸਰਵਉੱਚ ਤਖ਼ਤ ਦੀ ਪ੍ਰਬੰਧਕੀ ਚੋਣ ਪ੍ਰਕਿਰਿਆ ‘ਚ ਗੈਰ-ਸਿੱਖ ਵੋਟਰ ਕੀਤੇ ਸ਼ਾਮਲ
ਸਿੱਖ ਕੁਲੇਕਟਿਵ ਵੱਲੋਂ ਤਖ਼ਤ ਪਟਨਾ ਸਾਹਿਬ ਪ੍ਰਬੰਧਕੀ ਚੋਣਾਂ ‘ਚ 287 ਵਿਵਾਦਿਤ ਵੋਟਰਾਂ ਦਾ ਖੁਲਾਸਾ ਵਿਦਵਾਨਾਂ ਵੱਲੋਂ ਸਿੱਖ ਅਧਿਕਾਰਾਂ ਨੂੰ ਕਮਜ਼ੋਰ ਕਰਨ ਦੀ “ਸੋਚੀ-ਸਮਝੀ ਕੋਸ਼ਿਸ਼” ਕਰਾਰ ਚੰਡੀਗੜ੍ਹ, 24 ਜਨਵਰੀ 2026 (ਚੜ੍ਹਦੀਕਲਾ ਬਿਊਰੋ) - ਸਿੱਖ ਧਾਰਮਿਕਤਾ ਵਿੱਚ ਸਵੈ-ਪ੍ਰਬੰਧ ਦੀ ਬੁਨਿਆਦ ਨੂੰ ਹਿਲਾ ਦੇਣ ਵਾਲੇ ਇੱਕ ਗੰਭੀਰ ਮਾਮਲੇ ਵਿੱਚ ‘ਸਿੱਖ ਕੁਲੇਕਟਿਵ’ ਨਾਮੀ ਸੰਸਥਾ ਨੇ ਤਖ਼ਤ ਸ੍ਰੀ ਹਰਿਮੰਦਰ ਜੀ, ਪਟਨਾ ਸਾਹਿਬ, ਬਿਹਾਰ ਦੀ ਪ੍ਰਬੰਧਕ ਕਮੇਟੀ ਦੀਆਂ ਤਾਜ਼ਾ ਵੋਟਰ ਸੂਚੀਆਂ ਵਿੱਚ ਵਿਆਪਕ ਅਤੇ ਪ੍ਰਣਾਲੀਬੱਧ ਗੈਰਕਾਨੂੰਨੀ ਵਰਤਾਰੇ ਦਾ ਪਰਦਾਫਾਸ਼ ਕੀਤਾ ਹੈ। ਇਹ ਤਖ਼ਤ ਸਿੱਖਾਂ ਦੇ ਪੰਜ ਸਰਵਉੱਚ ਤਖ਼ਤਾਂ ਵਿੱਚੋਂ ਇੱਕ ਹੈ। ਇਸ ਸੰਸਥਾ ਨੇ ਤੁਰੰਤ ਸੁਧਾਰਾਤਮਕ ਕਾਰਵਾਈ ਦੀ ਮੰਗ ਕਰਦਿਆਂ ਸਬੰਧਤ ਅਧਿਕਾਰੀਆਂ ਕੋਲ ਲਿਖਤੀ ਇਤਰਾਜ਼ ਦਰਜ ਕਰਵਾਏ ਹਨ।
chardhikala.com
January 24, 2026 at 4:32 AM
ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ‘ਸਰਕਾਰ-ਏ-ਖਾਲਸਾ ਐਵਾਰਡ’ ਨਾਲ ਸਨਮਾਨਿਤ 

ਲੁਧਿਆਣਾ, 21 ਜਨਵਰੀ 2026 (ਚੜ੍ਹਦੀਕਲਾ ਬਿਊਰੋ) : ਡੀ.ਆਈ.ਬੀ. ਇਵੈਂਟਸ ਦੁਬਈ ਵੱਲੋਂ ਆਯੋਜਿਤ 'ਸਰਕਾਰ-ਏ-ਖਾਲਸਾ ਐਵਾਰਡਜ਼ 2026' ਨਮਿਤ ਯਾਦਗਾਰੀ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਬਤੌਰ…
ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ‘ਸਰਕਾਰ-ਏ-ਖਾਲਸਾ ਐਵਾਰਡ’ ਨਾਲ ਸਨਮਾਨਿਤ 
ਲੁਧਿਆਣਾ, 21 ਜਨਵਰੀ 2026 (ਚੜ੍ਹਦੀਕਲਾ ਬਿਊਰੋ) : ਡੀ.ਆਈ.ਬੀ. ਇਵੈਂਟਸ ਦੁਬਈ ਵੱਲੋਂ ਆਯੋਜਿਤ 'ਸਰਕਾਰ-ਏ-ਖਾਲਸਾ ਐਵਾਰਡਜ਼ 2026' ਨਮਿਤ ਯਾਦਗਾਰੀ ਸਮਾਰੋਹ ਸਫਲਤਾਪੂਰਵਕ ਸੰਪੰਨ ਹੋਇਆ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਬਤੌਰ ਰੂਹਾਨੀ ਮਹਿਮਾਨ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਮਹਿਮਾਨ ਅਤੇ ਅਤੇ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਅਤੇ ਸਮਾਜ ਪ੍ਰਤੀ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।
chardhikala.com
January 21, 2026 at 1:13 PM