fatehpunjab.bsky.social
@fatehpunjab.bsky.social
ਦਸਤਾਰ ਦਾ “ਅਪਮਾਨ” ਕਰਨ ਤੇ ਅਕਾਲ ਤਖ਼ਤ ਵੱਲੋਂ ਵਿਧਾਇਕ ਦੀ ਖਿਚਾਈ ; ਜਥੇਦਾਰ ਨੇ ਮੁਆਫ਼ੀ ਮੰਗਣ ਲਈ ਕਿਹਾ

ਦਸਤਾਰ ਬਾਰੇ ਟਿੱਪਣੀ ਲਈ ਵਿਧਾਇਕ ਬਾਠ ਘਿਰਿਆ ; ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀ ਸ਼ਿਕਾਇਤ ਅੰਮ੍ਰਿਤਸਰ, 6 ਦਸੰਬਰ, 2025 (ਫਤਿਹ ਪੰਜਾਬ ਬਿਊਰੋ) - ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਦੀਪ ਸਿੰਘ ਬਾਠ ਨੇ ਬਲਾਕ ਸੰਮਤੀ ਅਤੇ…
ਦਸਤਾਰ ਦਾ “ਅਪਮਾਨ” ਕਰਨ ਤੇ ਅਕਾਲ ਤਖ਼ਤ ਵੱਲੋਂ ਵਿਧਾਇਕ ਦੀ ਖਿਚਾਈ ; ਜਥੇਦਾਰ ਨੇ ਮੁਆਫ਼ੀ ਮੰਗਣ ਲਈ ਕਿਹਾ
ਦਸਤਾਰ ਬਾਰੇ ਟਿੱਪਣੀ ਲਈ ਵਿਧਾਇਕ ਬਾਠ ਘਿਰਿਆ ; ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀ ਸ਼ਿਕਾਇਤ ਅੰਮ੍ਰਿਤਸਰ, 6 ਦਸੰਬਰ, 2025 (ਫਤਿਹ ਪੰਜਾਬ ਬਿਊਰੋ) - ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਗੁਰਦੀਪ ਸਿੰਘ ਬਾਠ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਦੌਰਾਨ ਦਸਤਾਰ ਦੀ ਸ਼ਾਨ ਬਾਰੇ ਅਪਮਾਨਜਨਕ ਟਿੱਪਣੀ ਕਰਨ ਵਿਰੁੱਧ ਸਿੱਖ ਆਗੂਆਂ ਅਤੇ ਸੰਸਥਾਵਾਂ ਵੱਲੋਂ ਤਿੱਖੀ ਆਲੋਚਨਾ ਕੀਤੀ ਗਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੱਤਾਧਾਰੀ ਪਾਰਟੀ ਦੇ ਵਿਧਾਇਕ ਨੂੰ ਸਿੱਖ ਪੰਥ ਤੋਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ ਹੈ। ਉਧਰ ਵਿਧਾਇਕ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਨ ਵਾਲੀ ਇਕ ਸ਼ਿਕਾਇਤ ਵੀ ਤਖ਼ਤ ਸਾਹਿਬ ਕੋਲ ਪਹੁੰਚ ਚੁੱਕੀ ਹੈ।
fatehpunjab.com
December 6, 2025 at 7:47 AM
CBI ਵੱਲੋਂ ਮੁਅੱਤਲ DIG ਭੁੱਲਰ ਤੇ ਕ੍ਰਿਸ਼ਨਾਨੂ ਵਿਰੁੱਧ 300 ਪੰਨਿਆਂ ਦਾ ਚਲਾਨ ਅਦਾਲਤ ਚ ਪੇਸ਼

ED ਵੱਲੋਂ ਭੁੱਲਰ ਤੇ ਕ੍ਰਿਸ਼ਨਾਨੂ ਦੀਆਂ ਗ਼ੈਰਕਾਨੂੰਨੀ ਤੇ ਬੇਨਾਮੀ ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ ਮੁਅੱਤਲ ਪੁਲਿਸ ਅਧਿਕਾਰੀ 'ਤੇ ਰਿਸ਼ਵਤਖੋਰੀ ਤੇ ਨਿਆਂਇਕ ਪ੍ਰਭਾਵ ਪਾਉਣ ਦਾ ਦੋਸ਼ ਅਗਲੀ ਜਾਂਚ IAS, IPS ਤੇ ਪ੍ਰਾਪਰਟੀ ਡੀਲਰਾਂ ਦੇ ਨੈੱਟਵਰਕ ਨੂੰ ਖੰਗਾਲੇਗੀ…
CBI ਵੱਲੋਂ ਮੁਅੱਤਲ DIG ਭੁੱਲਰ ਤੇ ਕ੍ਰਿਸ਼ਨਾਨੂ ਵਿਰੁੱਧ 300 ਪੰਨਿਆਂ ਦਾ ਚਲਾਨ ਅਦਾਲਤ ਚ ਪੇਸ਼
ED ਵੱਲੋਂ ਭੁੱਲਰ ਤੇ ਕ੍ਰਿਸ਼ਨਾਨੂ ਦੀਆਂ ਗ਼ੈਰਕਾਨੂੰਨੀ ਤੇ ਬੇਨਾਮੀ ਜਾਇਦਾਦਾਂ ਜ਼ਬਤ ਕਰਨ ਦੀ ਤਿਆਰੀ ਮੁਅੱਤਲ ਪੁਲਿਸ ਅਧਿਕਾਰੀ 'ਤੇ ਰਿਸ਼ਵਤਖੋਰੀ ਤੇ ਨਿਆਂਇਕ ਪ੍ਰਭਾਵ ਪਾਉਣ ਦਾ ਦੋਸ਼ ਅਗਲੀ ਜਾਂਚ IAS, IPS ਤੇ ਪ੍ਰਾਪਰਟੀ ਡੀਲਰਾਂ ਦੇ ਨੈੱਟਵਰਕ ਨੂੰ ਖੰਗਾਲੇਗੀ ਚੰਡੀਗੜ੍ਹ, 4 ਦਸੰਬਰ, 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਪੁਲਿਸ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਸਹਿਯੋਗੀ ਕ੍ਰਿਸ਼ਨਾਨੂ ਸ਼ਾਰਦਾ ਨਾਲ ਸਬੰਧਤ ਭ੍ਰਿਸ਼ਟਾਚਾਰ ਦਾ ਮਾਮਲਾ ਬੁੱਧਵਾਰ ਨੂੰ ਇੱਕ ਫੈਸਲਾਕੁੰਨ ਪੜਾਅ 'ਤੇ ਪਹੁੰਚ ਗਿਆ ਕਿਉਂਕਿ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਮਿਥੇ ਸਮੇਂ ਦੇ ਅੰਦਰ ਹੀ ਪੰਜਾਹ ਦਿਨ ਵਿੱਚ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਆਪਣੀ 300 ਪੰਨਿਆਂ ਦੀ ਚਾਰਜਸ਼ੀਟ (ਚਲਾਨ) ਦਾਇਰ ਕੀਤੀ ਹੈ ਜਿਸ ਵਿੱਚ ਦੇਸ਼ ਅਤੇ ਵਿਦੇਸ਼ਾਂ ਵਿੱਚ ਕਥਿਤ ਰਿਸ਼ਵਤਖੋਰੀ, ਨਿਆਂਇਕ ਦਖਲਅੰਦਾਜ਼ੀ ਅਤੇ ਅਣਦੱਸੀ ਜਾਇਦਾਦ ਖਰੀਦਣ ਸਬੰਧੀ ਪੂਰੀ ਰੂਪਰੇਖਾ ਦਰਸਾਈ ਗਈ ਹੈ।
fatehpunjab.com
December 4, 2025 at 6:42 AM
ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਦੇ ਕੰਟਰੋਲ ਹੇਠ ਲਿਆਂਦਾ ਜਾਵੇ: ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 3 ਦਸੰਬਰ, 2025 (ਫਤਿਹ ਪੰਜਾਬ ਬਿਊਰੋ): ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਧੜੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਪੰਜਾਬ…
ਸ਼੍ਰੋਮਣੀ ਕਮੇਟੀ ਨੂੰ ਪੰਜਾਬ ਸਰਕਾਰ ਦੇ ਕੰਟਰੋਲ ਹੇਠ ਲਿਆਂਦਾ ਜਾਵੇ: ਗਿਆਨੀ ਹਰਪ੍ਰੀਤ ਸਿੰਘ
ਅੰਮ੍ਰਿਤਸਰ, 3 ਦਸੰਬਰ, 2025 (ਫਤਿਹ ਪੰਜਾਬ ਬਿਊਰੋ): ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਧੜੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਧੜੇ ਨੇ ਮੰਗ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਪੰਜਾਬ ਸਰਕਾਰ ਦੇ ਪ੍ਰਸ਼ਾਸਕੀ ਕੰਟਰੋਲ ਹੇਠ ਲਿਆਂਦਾ ਜਾਵੇ। ਅਕਾਲ ਤਖ਼ਤ ਦੇ ਸਾਬਕਾ ਕਾਰਜਕਾਰੀ ਜਥੇਦਾਰ ਅਤੇ ਹੁਣ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇੱਥੇ ਮੰਗ ਕੀਤੀ ਕਿ 1947 ਤੋਂ ਪਹਿਲਾਂ ਦੇ ਗੁਰਦੁਆਰਾ ਪ੍ਰਬੰਧਾਂ ਵਿੱਚ ਰਾਜ ਸਰਕਾਰ ਵੱਲੋਂ ਕੀਤੀ ਜਾਂਦੀ ਨਿਗਰਾਨੀ ਦੇ ਪ੍ਰਬੰਧ ਨੂੰ ਬਹਾਲ ਕੀਤਾ ਜਾਵੇ। ਉਹ ਅੰਮ੍ਰਿਤਸਰ ਵਿੱਚ ਪਾਰਟੀ ਦੇ ਮੁੱਖ ਦਫਤਰ ਦਾ ਉਦਘਾਟਨ ਕਰਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
fatehpunjab.com
December 3, 2025 at 4:16 AM
3 ਲੱਖ ਰੁਪਏ ਰਿਸ਼ਵਤ ਲੈਂਦਾ ਵਕਫ਼ ਬੋਰਡ ਦਾ ਮੁਲਾਜ਼ਮ ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਮੁਲਜ਼ਮ ਪਹਿਲੀ ਕਿਸ਼ਤ ਵਜੋਂ ਲੈ ਚੁੱਕਾ ਸੀ 70,000 ਰੁਪਏ ਰਿਸ਼ਵਤ ਚੰਡੀਗੜ੍ਹ 2 ਦਸੰਬਰ, 2025 (ਫਤਿਹ ਪੰਜਾਬ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਪੰਜਾਬ ਵਕਫ਼ ਬੋਰਡ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਰੈਂਟ…
3 ਲੱਖ ਰੁਪਏ ਰਿਸ਼ਵਤ ਲੈਂਦਾ ਵਕਫ਼ ਬੋਰਡ ਦਾ ਮੁਲਾਜ਼ਮ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਮੁਲਜ਼ਮ ਪਹਿਲੀ ਕਿਸ਼ਤ ਵਜੋਂ ਲੈ ਚੁੱਕਾ ਸੀ 70,000 ਰੁਪਏ ਰਿਸ਼ਵਤ ਚੰਡੀਗੜ੍ਹ 2 ਦਸੰਬਰ, 2025 (ਫਤਿਹ ਪੰਜਾਬ ਬਿਊਰੋ)- ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਪੰਜਾਬ ਵਕਫ਼ ਬੋਰਡ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਰੈਂਟ ਕੁਲੈਕਟਰ ਮੁਹੰਮਦ ਇਕਬਾਲ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 3,00,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਜ਼ੀਰਾ ਨਿਵਾਸੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਰੈਂਟ ਕੁਲੈਕਟਰ ਉਸਨੂੰ ਵਕਫ਼ ਬੋਰਡ ਜ਼ੀਰਾ ਵੱਲੋਂ ਅਲਾਟ ਕੀਤੀ ਗਈ ਜ਼ਮੀਨ ਦਾ ਕਬਜ਼ਾ ਦੇਣ ਬਦਲੇ ਸੀਨੀਅਰ ਅਧਿਕਾਰੀ ਦੇ ਨਾਮ ‘ਤੇ  ਉਸਤੋਂ 5,40,000 ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਇਸ ਸਬੰਧ ਵਿੱਚ ਉਕਤ ਮੁਲਜ਼ਮ ਪਹਿਲਾਂ ਹੀ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਵਜੋਂ 70,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਸੀ।
fatehpunjab.com
December 2, 2025 at 12:32 PM
ਵਿਧਾਇਕ ਸੁੱਖੀ ਦੇ ਦਲ-ਬਦਲੀ ਕੇਸ ਦੇ ਫੈਸਲੇ ‘ਚ ਲੰਬੀ ਦੇਰੀ ‘ਤੇ ਹਾਈ ਕੋਰਟ ਸਖਤ

ਤਿੰਨ ਮਹੀਨਿਆਂ ‘ਚ ਹੱਲ ਹੋਣ ਵਾਲਾ ਕੇਸ ਸਪੀਕਰ 15 ਮਹੀਨਿਆਂ ਤੋਂ ਲਟਕਾ ਰਿਹੈ ਵਕੀਲ ਅਰੋੜਾ ਦੀ PIL ਦਾ ਹਾਈ ਕੋਰਟ ਦੋ ਵਾਰ ਕਰ ਚੁੱਕੀ ਹੈ ਨਿਪਟਾਰਾ, ਹੁਣ ਤੀਜੀ ਵਾਰ ਅਦਾਲਤ ਹੋਈ ਸਖ਼ਤ ਚੰਡੀਗੜ੍ਹ, 30 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ…
ਵਿਧਾਇਕ ਸੁੱਖੀ ਦੇ ਦਲ-ਬਦਲੀ ਕੇਸ ਦੇ ਫੈਸਲੇ ‘ਚ ਲੰਬੀ ਦੇਰੀ ‘ਤੇ ਹਾਈ ਕੋਰਟ ਸਖਤ
ਤਿੰਨ ਮਹੀਨਿਆਂ ‘ਚ ਹੱਲ ਹੋਣ ਵਾਲਾ ਕੇਸ ਸਪੀਕਰ 15 ਮਹੀਨਿਆਂ ਤੋਂ ਲਟਕਾ ਰਿਹੈ ਵਕੀਲ ਅਰੋੜਾ ਦੀ PIL ਦਾ ਹਾਈ ਕੋਰਟ ਦੋ ਵਾਰ ਕਰ ਚੁੱਕੀ ਹੈ ਨਿਪਟਾਰਾ, ਹੁਣ ਤੀਜੀ ਵਾਰ ਅਦਾਲਤ ਹੋਈ ਸਖ਼ਤ ਚੰਡੀਗੜ੍ਹ, 30 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ਨੀਵਾਰ ਨੂੰ ਬੰਗਾ ਹਲਕੇ ਦੇ ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੂੰ ਅਯੋਗ ਠਹਿਰਾਉਣ ਦੀ ਮੰਗ ਕਰਨ ਵਾਲੀ ਅਰਜ਼ੀ ਦਾ ਫੈਸਲਾ ਕਰਨ ਵਿੱਚ ਬੇਲੋੜੀ ਦੇਰੀ 'ਤੇ ਸਵਾਲ ਉਠਾਉਂਦਿਆ ਰੋਸ ਜਤਾਇਆ ਹੈ। ਸੁੱਖੀ ਨੇ 14 ਅਗਸਤ 2024 ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਆਮ ਆਦਮੀ ਪਾਰਟੀ (ਆਪ) ਵਿੱਚ ਸ਼ਾਮਿਲ ਹੋ ਕੇ ਦਲ ਬਦਲੀ ਕੀਤੀ ਸੀ।
fatehpunjab.com
November 30, 2025 at 4:41 AM
ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਫੈਸਟੀਵਲ 30 ਨਵੰਬਰ ਤੋਂ ਅੰਮ੍ਰਿਤਸਰ ‘ਚ : ਚੇਅਰਮੈਨ ਪਰਮਿੰਦਰ ਸਿੰਘ ਗੋਲਡੀ

ਪਹਿਲੀ ਵਾਰ ਵਿਰਾਸਤੀ ਗੱਤਕੇ ਨੂੰ ਵੀ ਕੀਤਾ ਚਾਰ ਰੋਜ਼ਾ ਮੁਕਾਬਲਿਆਂ ‘ਚ ਸ਼ਾਮਲ ਚੰਡੀਗੜ੍ਹ, 29 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ…
ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਫੈਸਟੀਵਲ 30 ਨਵੰਬਰ ਤੋਂ ਅੰਮ੍ਰਿਤਸਰ ‘ਚ : ਚੇਅਰਮੈਨ ਪਰਮਿੰਦਰ ਸਿੰਘ ਗੋਲਡੀ
ਪਹਿਲੀ ਵਾਰ ਵਿਰਾਸਤੀ ਗੱਤਕੇ ਨੂੰ ਵੀ ਕੀਤਾ ਚਾਰ ਰੋਜ਼ਾ ਮੁਕਾਬਲਿਆਂ ‘ਚ ਸ਼ਾਮਲ ਚੰਡੀਗੜ੍ਹ, 29 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 30 ਨਵੰਬਰ ਤੋਂ 3 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਰਾਜ ਭਰ ਦੀਆਂ 32 ਯੂਨੀਵਰਸਿਟੀਆਂ ਤੋਂ 2500 ਤੋਂ ਵੱਧ ਵਿਦਿਆਰਥੀਆਂ ਸੱਭਿਆਚਾਰਕ, ਕਲਾਤਮਕ, ਗਾਇਨ, ਡਾਂਸ, ਆਦਿ ਵਰਗਾਂ ਵਿੱਚ ਜੋਸ਼ੀਲੇ ਮੁਕਾਬਲੇ ਅਤੇ ਵਿਦਿਆਰਥੀ ਪ੍ਰਤਿਭਾ ਦਿਖਾਉਣਗੇ।
fatehpunjab.com
November 29, 2025 at 9:09 AM
ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਸੰਘਰਸ਼ ਦੀ ਜਿੱਤ : ਚਾਂਸਲਰ ਵੱਲੋਂ ਆਖਰਕਾਰ ਸੈਨੇਟ ਚੋਣਾਂ ਨੂੰ ਮਨਜ਼ੂਰੀ

ਪੀਯੂ ਚ ਚੱਲ ਰਹੇ ਨਿਰੰਤਰ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਭਾਈਚਾਰੇ ਦੀ ਵੱਡੀ ਲੋਕਤੰਤਰੀ ਜਿੱਤ : ਸਿਆਸੀ ਪਾਰਟੀਆਂ ਤੇ ਕਿਸਾਨਾਂ ਵੱਲੋਂ ਮਿਲਿਆ ਸੀ ਵੱਡਾ ਸਮਰਥਨ ਚੰਡੀਗੜ੍ਹ, 27 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਲੰਬੇ ਸਮੇਂ ਤੋਂ ਚੱਲ ਰਹੇ…
ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀ ਸੰਘਰਸ਼ ਦੀ ਜਿੱਤ : ਚਾਂਸਲਰ ਵੱਲੋਂ ਆਖਰਕਾਰ ਸੈਨੇਟ ਚੋਣਾਂ ਨੂੰ ਮਨਜ਼ੂਰੀ
ਪੀਯੂ ਚ ਚੱਲ ਰਹੇ ਨਿਰੰਤਰ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਥੀ ਭਾਈਚਾਰੇ ਦੀ ਵੱਡੀ ਲੋਕਤੰਤਰੀ ਜਿੱਤ : ਸਿਆਸੀ ਪਾਰਟੀਆਂ ਤੇ ਕਿਸਾਨਾਂ ਵੱਲੋਂ ਮਿਲਿਆ ਸੀ ਵੱਡਾ ਸਮਰਥਨ ਚੰਡੀਗੜ੍ਹ, 27 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਲੰਬੇ ਸਮੇਂ ਤੋਂ ਚੱਲ ਰਹੇ ਵਿਦਿਆਰਥੀ ਅੰਦੋਲਨ ਨੂੰ ਖਤਮ ਕਰਨ ਦੇ ਇਰਾਦੇ ਨਾਲ ਇੱਕ ਫੈਸਲਾਕੁੰਨ ਕਦਮ ਚੁੱਕਦਿਆਂ ਭਾਰਤ ਦੇ ਉਪ-ਰਾਸ਼ਟਰਪਤੀ ਵੱਲੋਂ ਪੰਜਾਬ ਯੂਨੀਵਰਸਿਟੀ (ਪੀਯੂ) ਚੰਡੀਗੜ੍ਹ ਵਿੱਚ ਬਹੁਤ ਦੇਰ ਤੋਂ ਬੰਦ ਪਈਆਂ ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਅਧਿਕਾਰਤ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ। ਇਹ ਫ਼ੈਸਲਾ ਵਿਦਿਆਰਥੀਆਂ ਵੱਲੋਂ ਅਰੰਭੇ ਯੂਨੀਵਰਸਿਟੀ ਬਚਾਓ ਮੋਰਚੇ ਲਈ ਵੱਡੀ ਜਿੱਤ ਵਜੋਂ ਆਇਆ ਹੈ ਜਿਨ੍ਹਾਂ ਨੇ ਲੋਕਤੰਤਰੀ ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰਦੇ ਹੋਏ ਕੈਂਪਸ ਵਿੱਚ ਇੱਕ ਨਿਰੰਤਰ 'ਮੋਰਚਾ' ਲਾਇਆ ਹੋਇਆ ਸੀ।
fatehpunjab.com
November 27, 2025 at 1:40 PM
ਪੰਜਾਬ ਅੰਤਰ ਯੂਨੀਵਰਸਿਟੀ ਯੁਵਕ ਮੇਲੇ ‘ਚ ਪਹਿਲੀ ਵਾਰ ਗੱਤਕੇ ਦੀ ਸ਼ਮੂਲੀਅਤ

30 ਨਵੰਬਰ ਤੋਂ ਅੰਮ੍ਰਿਤਸਰ ‘ਚ ਹੋਣਗੇ ਚਾਰ ਰੋਜ਼ਾ ਸੱਭਿਆਚਾਰਕ ਮੁਕਾਬਲੇ ਚੰਡੀਗੜ੍ਹ, 26 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 30 ਨਵੰਬਰ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ 3 ਦਸੰਬਰ ਤੱਕ ਚਾਰ…
ਪੰਜਾਬ ਅੰਤਰ ਯੂਨੀਵਰਸਿਟੀ ਯੁਵਕ ਮੇਲੇ ‘ਚ ਪਹਿਲੀ ਵਾਰ ਗੱਤਕੇ ਦੀ ਸ਼ਮੂਲੀਅਤ
30 ਨਵੰਬਰ ਤੋਂ ਅੰਮ੍ਰਿਤਸਰ ‘ਚ ਹੋਣਗੇ ਚਾਰ ਰੋਜ਼ਾ ਸੱਭਿਆਚਾਰਕ ਮੁਕਾਬਲੇ ਚੰਡੀਗੜ੍ਹ, 26 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੰਜਾਬ ਰਾਜ ਅੰਤਰ-ਯੂਨੀਵਰਸਿਟੀ ਯੁਵਕ ਮੇਲਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ 30 ਨਵੰਬਰ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ 3 ਦਸੰਬਰ ਤੱਕ ਚਾਰ ਦਿਨ ਰਾਜ ਭਰ ਦੀਆਂ ਯੂਨੀਵਰਸਿਟੀਆਂ ਤੋਂ ਸੱਭਿਆਚਾਰਕ, ਕਲਾਤਮਕ, ਗਾਇਨ, ਡਾਂਸ, ਆਦਿ ਵਰਗਾਂ ਵਿੱਚ ਜੋਸ਼ੀਲੇ ਮੁਕਾਬਲੇ ਅਤੇ ਵਿਦਿਆਰਥੀ ਪ੍ਰਤਿਭਾ ਦਿਖਾਈ ਦੇਵੇਗੀ।
fatehpunjab.com
November 26, 2025 at 9:14 AM
ਪ੍ਰਾਈਵੇਟ ਯੂਨੀਵਰਸਿਟੀਆਂ ਦਾ ਕੰਮ-ਕਾਜ ਸੁਪਰੀਮ ਕੋਰਟ ਦੇ ਰਾਡਾਰ ਤੇ ; ਕੇਂਦਰ ਤੇ ਰਾਜਾਂ ਤੋਂ ਮੰਗੇ ਖੁਲਾਸਿਆਂ ਦੇ ਹਲਫ਼ਨਾਮੇ

ਰੈਗੂਲੇਟਰੀ ਢਾਂਚੇ ਵੀ ਨਿਆਂਇਕ ਜਾਂਚ ਅਧੀਨ ; ਨਾ ਲਾਭ-ਨਾ ਹਾਨੀ ਦੇ ਦਾਅਵਿਆਂ ਦੀ ਹੋਵੇਗੀ ਜਾਂਚ ਯੂਜੀਸੀ ਨੂੰ ਨਿਗਰਾਨ ਵਿਧੀ-ਵਿਧਾਨ ਬਾਰੇ ਹਲਫ਼ਨਾਮਾ ਦੇਣ ਦੇ ਹੁਕਮ ਨਵੀਂ ਦਿੱਲੀ, 26 ਨਵੰਬਰ, 2025 (ਫਤਿਹ ਪੰਜਾਬ ਬਿਊਰੋ): ਸੁਪਰੀਮ ਕੋਰਟ…
ਪ੍ਰਾਈਵੇਟ ਯੂਨੀਵਰਸਿਟੀਆਂ ਦਾ ਕੰਮ-ਕਾਜ ਸੁਪਰੀਮ ਕੋਰਟ ਦੇ ਰਾਡਾਰ ਤੇ ; ਕੇਂਦਰ ਤੇ ਰਾਜਾਂ ਤੋਂ ਮੰਗੇ ਖੁਲਾਸਿਆਂ ਦੇ ਹਲਫ਼ਨਾਮੇ
ਰੈਗੂਲੇਟਰੀ ਢਾਂਚੇ ਵੀ ਨਿਆਂਇਕ ਜਾਂਚ ਅਧੀਨ ; ਨਾ ਲਾਭ-ਨਾ ਹਾਨੀ ਦੇ ਦਾਅਵਿਆਂ ਦੀ ਹੋਵੇਗੀ ਜਾਂਚ ਯੂਜੀਸੀ ਨੂੰ ਨਿਗਰਾਨ ਵਿਧੀ-ਵਿਧਾਨ ਬਾਰੇ ਹਲਫ਼ਨਾਮਾ ਦੇਣ ਦੇ ਹੁਕਮ ਨਵੀਂ ਦਿੱਲੀ, 26 ਨਵੰਬਰ, 2025 (ਫਤਿਹ ਪੰਜਾਬ ਬਿਊਰੋ): ਸੁਪਰੀਮ ਕੋਰਟ ਨੇ ਸਮੁੱਚੇ ਮੁਲਖ ਵਿੱਚ ਪ੍ਰਾਈਵੇਟ ਅਤੇ ਡੀਮਡ ਯੂਨੀਵਰਸਿਟੀਆਂ ਦੀ ਸਿਰਜਣਾ ਅਤੇ ਕੰਮਕਾਜ ਦੀ ਵੱਡੀ ਜਾਂਚ ਸ਼ੁਰੂ ਕੀਤੀ ਹੈ। ਬੈਂਚ ਨੇ ਕੇਂਦਰ ਅਤੇ ਸਾਰੀਆਂ ਰਾਜ ਸਰਕਾਰਾਂ ਨੂੰ ਇਹ ਜਾਣਕਾਰੀ ਦੇਣ ਲਈ ਕਿਹਾ ਹੈ ਕਿ ਇਹ ਸੰਸਥਾਵਾਂ ਕਿਵੇਂ ਸਥਾਪਿਤ ਕੀਤੀਆਂ, ਉਨ੍ਹਾਂ ਨੂੰ ਕਿਹੜੇ ਲਾਭ ਦਿੱਤੇ ਅਤੇ ਕੀ ਉਹ "ਨਾ ਮੁਨਾਫ਼ਾ-ਨਾ ਨੁਕਸਾਨ" ਦੇ ਸਿਧਾਂਤ ਦੀ ਪਾਲਣਾ ਕਰਦੇ ਹਨ ਜਿਸ ਨੂੰ ਬਹੁਤੀਆਂ ਵਿਦਿਅਕ ਸੰਸਥਾਵਾਂ ਬਰਕਰਾਰ ਰੱਖਣ ਦੇ ਦਾਅਵੇ ਕਰਦੀਆਂ ਹਨ।
fatehpunjab.com
November 26, 2025 at 5:06 AM
ਮਾਨ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ

ਸ੍ਰੀ ਆਨੰਦਪੁਰ ਸਾਹਿਬ, 25 ਨਵੰਬਰ 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਗੁਰੂ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਦੇ ਸਮਾਰੋਹਾਂ ਦੌਰਾਨ…
ਮਾਨ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਯੂਨੀਵਰਸਿਟੀ ਸਥਾਪਤ ਕਰਨ ਦਾ ਐਲਾਨ
ਸ੍ਰੀ ਆਨੰਦਪੁਰ ਸਾਹਿਬ, 25 ਨਵੰਬਰ 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਇੱਥੇ ਗੁਰੂ ਜੀ ਦੀ ਸ਼ਹਾਦਤ ਦੀ 350ਵੀਂ ਵਰ੍ਹੇਗੰਢ ਦੇ ਸਮਾਰੋਹਾਂ ਦੌਰਾਨ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ। ਗੁਰਦੁਆਰਾ ਬਾਬਾ ਬੁੱਢਾ ਦਲ ਛਾਉਣੀ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਨਵੀਂ ਸੰਸਥਾ ਨੂੰ ਨੌਵੇਂ ਸਿੱਖ ਗੁਰੂ ਸਾਹਿਬ ਦੇ ਸਦੀਵੀ ਆਦਰਸ਼ਾਂ ਪ੍ਰਤੀ ਇੱਕ ਸ਼ਰਧਾਂਜਲੀ ਵਜੋਂ ਪੇਸ਼ ਕੀਤਾ।
fatehpunjab.com
November 25, 2025 at 9:32 AM
ਮੁਅੱਤਲ DIG ਭੁੱਲਰ ਦੇ 15 ਬੈਂਕ ਖਾਤੇ ; CBI ਵੱਲੋਂ ਸਾਰੇ ਜਾਮ ਖਾਤੇ ਖੋਲ੍ਹਣ ਦਾ ਵਿਰੋਧ

ਪਰਿਵਾਰ ਦੇ 5 ਜਾਮ ਖਾਤੇ ਖੋਲ੍ਹਣ ਤੇ ਸਹਿਮਤੀ ; 4 ਦਸੰਬਰ ਤੱਕ ਮੁੜ੍ਹ ਜੇਲ੍ਹ ਭੇਜਿਆ ਚੰਡੀਗੜ੍ਹ, 21 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਵਕੀਲ ਵੱਲੋਂ ਦਾਇਰ ਉਸ…
ਮੁਅੱਤਲ DIG ਭੁੱਲਰ ਦੇ 15 ਬੈਂਕ ਖਾਤੇ ; CBI ਵੱਲੋਂ ਸਾਰੇ ਜਾਮ ਖਾਤੇ ਖੋਲ੍ਹਣ ਦਾ ਵਿਰੋਧ
ਪਰਿਵਾਰ ਦੇ 5 ਜਾਮ ਖਾਤੇ ਖੋਲ੍ਹਣ ਤੇ ਸਹਿਮਤੀ ; 4 ਦਸੰਬਰ ਤੱਕ ਮੁੜ੍ਹ ਜੇਲ੍ਹ ਭੇਜਿਆ ਚੰਡੀਗੜ੍ਹ, 21 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੀਰਵਾਰ ਨੂੰ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਵਕੀਲ ਵੱਲੋਂ ਦਾਇਰ ਉਸ ਅਰਜ਼ੀ ਦਾ ਵਿਰੋਧ ਕੀਤਾ ਜਿਸ ਵਿੱਚ ਉਸਦੇ ਅਤੇ ਉਸਦੇ ਪਰਿਵਾਰ ਨਾਲ ਜੁੜੇ ਸਾਰੇ ਜਾਮ ਕੀਤੇ 15 ਬੈਂਕ ਖਾਤਿਆਂ ਨੂੰ ਖੋਲ੍ਹਣ (ਡੀਫ੍ਰੀਜ਼) ਦੀ ਮੰਗ ਕੀਤੀ ਗਈ ਸੀ। ਜਾਂਚ ਏਜੰਸੀ ਨੇ ਵਿਸ਼ੇਸ਼ ਸੀਬੀਆਈ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਭੁੱਲਰ ਵਿਰੁੱਧ ਚੱਲ ਰਹੀ ਭ੍ਰਿਸ਼ਟਾਚਾਰ ਦੀ ਜਾਂਚ ਵਿੱਚ ਵਿੱਤੀ ਲੈਣ-ਦੇਣ ਦੀ ਪੜਚੋਲ ਹਾਲੇ ਅਧੂਰੀ ਹੈ। ਇਸ ਕਰਕੇ ਜੇਕਰ ਇਹ ਸਾਰੇ ਖਾਤੇ ਚਲਾਉਣ ਦੀ ਖੁੱਲ੍ਹ ਦੇ ਦਿੱਤੀ ਜਾਂਦੀ ਹੈ ਤਾਂ ਇਸ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ।
fatehpunjab.com
November 21, 2025 at 8:43 AM
ਪੰਜਾਬ ਸਰਕਾਰ ਨੇ ਇੱਕ ਹੋਰ ਪੀਸੀਐਸ ਅਧਿਕਾਰੀ ਨੂੰ ਕੀਤਾ ਸਸਪੈਂਡ 

ਚੰਡੀਗੜ੍ਹ, 21 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ (ਪੀਸੀਐਸ) ਦੇ ਅਧਿਕਾਰੀ ਗੁਰਵਿੰਦਰ ਸਿੰਘ ਜੌਹਲ, ਜੋ ਕਿ ਰੂਪਨਗਰ ਵਿਖੇ ਖੇਤਰੀ ਟਰਾਂਸਪੋਰਟ ਅਧਿਕਾਰੀ (ਆਰਟੀਓ) ਵਜੋਂ ਤਾਇਨਾਤ ਸਨ, ਨੂੰ ਪੰਜਾਬ ਸਿਵਲ ਸੇਵਾ ਨਿਯਮਾਂ ਦੀ ਧਾਰਾ 4(1)(ਏ) ਤਹਿਤ ਤੁਰੰਤ…
ਪੰਜਾਬ ਸਰਕਾਰ ਨੇ ਇੱਕ ਹੋਰ ਪੀਸੀਐਸ ਅਧਿਕਾਰੀ ਨੂੰ ਕੀਤਾ ਸਸਪੈਂਡ 
ਚੰਡੀਗੜ੍ਹ, 21 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ (ਪੀਸੀਐਸ) ਦੇ ਅਧਿਕਾਰੀ ਗੁਰਵਿੰਦਰ ਸਿੰਘ ਜੌਹਲ, ਜੋ ਕਿ ਰੂਪਨਗਰ ਵਿਖੇ ਖੇਤਰੀ ਟਰਾਂਸਪੋਰਟ ਅਧਿਕਾਰੀ (ਆਰਟੀਓ) ਵਜੋਂ ਤਾਇਨਾਤ ਸਨ, ਨੂੰ ਪੰਜਾਬ ਸਿਵਲ ਸੇਵਾ ਨਿਯਮਾਂ ਦੀ ਧਾਰਾ 4(1)(ਏ) ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧ ਵਿੱਚ ਜਾਰੀ ਹੁਕਮ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਡਿਊਟੀ ਲਈ ਮੁੱਖ ਦਫਤਰ ਚੰਡੀਗੜ੍ਹ ਵਿਖੇ ਹੋਵੇਗਾ। 
fatehpunjab.com
November 21, 2025 at 6:54 AM
‘ਹਿੰਦ ਦੀ ਚਾਦਰ’ ਫ਼ਿਲਮ ਨਹੀਂ ਹੋਵੇਗੀ ਰਿਲੀਜ਼ : ਐਸਜੀਪੀਸੀ ਦੇ ਇਤਰਾਜ਼ਾਂ ਕਾਰਨ ਐਨੀਮੇਟਡ ਫਿਲਮ ਰੋਕੀ

ਚੰਡੀਗੜ੍ਹ, 20 ਨਵੰਬਰ, 2025 (ਫਤਹਿ ਪੰਜਾਬ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਖ਼ਲ ਤੋਂ ਬਾਅਦ ਸਿੱਖ ਇਤਿਹਾਸ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ 'ਤੇ ਬਣੀ ਪਰ ਬੇਸਬਰੀ ਨਾਲ ਇੰਤਜ਼ਾਰ ਕੀਤੀ…
‘ਹਿੰਦ ਦੀ ਚਾਦਰ’ ਫ਼ਿਲਮ ਨਹੀਂ ਹੋਵੇਗੀ ਰਿਲੀਜ਼ : ਐਸਜੀਪੀਸੀ ਦੇ ਇਤਰਾਜ਼ਾਂ ਕਾਰਨ ਐਨੀਮੇਟਡ ਫਿਲਮ ਰੋਕੀ
ਚੰਡੀਗੜ੍ਹ, 20 ਨਵੰਬਰ, 2025 (ਫਤਹਿ ਪੰਜਾਬ ਬਿਊਰੋ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਦਖ਼ਲ ਤੋਂ ਬਾਅਦ ਸਿੱਖ ਇਤਿਹਾਸ ਅਤੇ ਸ਼੍ਰੀ ਗੁਰੂ ਤੇਗ਼ ਬਹਾਦਰ ਜੀ 'ਤੇ ਬਣੀ ਪਰ ਬੇਸਬਰੀ ਨਾਲ ਇੰਤਜ਼ਾਰ ਕੀਤੀ ਜਾ ਰਹੀ ਇੱਕ ਐਨੀਮੇਟਡ ਫਿਲਮ ਨੂੰ ਸਿੱਖੀ ਸਿਧਾਂਤਾਂ ਦੇ ਉਲਟ ਹੋਣ ਕਾਰਨ ਰੋਕ ਦਿੱਤਾ ਗਿਆ ਹੈ। "ਹਿੰਦ ਦੀ ਚਾਦਰ - ਗੁਰੂ ਲਾਧੋ ਰੇ" ਦੇ ਨਿਰਮਾਤਾਵਾਂ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਹੈ ਕਿ ਫਿਲਮ ਦੇ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ ਜੋ ਕਿ ਪਹਿਲਾਂ 21 ਨਵੰਬਰ ਸ਼ੁੱਕਰਵਾਰ ਨੂੰ ਰਿਲੀਜ ਹੋਣੀ ਸੀ। ਇਹ ਫੈਸਲਾ ਸਿੱਖਾਂ ਦੇ ਸਰਵਉੱਚ ਅਸਥਾਨ ਦੇ ਇਸ ਆਦੇਸ਼ ਦੇ ਬਾਅਦ ਆਇਆ ਹੈ ਜਿਸ ਵਿੱਚ ਫਿਲਮ ਦੀ ਸੱਚਾਈ ਅਤੇ ਧਾਰਮਿਕ ਰਵਾਇਤਾਂ ਦੀ ਪਾਲਣਾ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ।
fatehpunjab.com
November 20, 2025 at 3:34 PM
ਮੋਟਾਪਾ ਤੇ ਸ਼ੂਗਰ ਦੀ ਮਹਾਮਾਰੀ ; ਜੰਕ ਫੂਡ ਦਾ ਰੁਝਾਨ ਸਿਹਤ ਲਈ ਹਾਨੀਕਾਰਕ

ਮਾਹਿਰਾਂ ਦੀ ਚੇਤਾਵਨੀ : ਸਰਕਾਰ ਜੰਕ ਫੂਡ ਦਾ ਉਤਪਾਦਨ ਤੇ ਖਪਤ ਘਟਾਉਣ ਲਈ ਸਖ਼ਤ ਕਦਮ ਚੁੱਕੇ ਨਵੀਂ ਦਿੱਲੀ, 20 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੈਕਟਬੰਦ/ਡੱਬਾਬੰਦ ਸਨੈਕਸ ਅਤੇ ਪੀਣ ਵਾਲੀਆਂ ਚੀਜ਼ਾਂ ਪ੍ਰਤੀ ਦੇਸ਼ ਦੇ ਲੋਕਾਂ ਦਾ ਪਿਆਰ ਸਿਹਤ ਲਈ ਤਬਾਹੀ ਵਿਚ ਤਬਦੀਲ ਹੋ ਰਿਹਾ ਹੈ। ‘ਦਿ…
ਮੋਟਾਪਾ ਤੇ ਸ਼ੂਗਰ ਦੀ ਮਹਾਮਾਰੀ ; ਜੰਕ ਫੂਡ ਦਾ ਰੁਝਾਨ ਸਿਹਤ ਲਈ ਹਾਨੀਕਾਰਕ
ਮਾਹਿਰਾਂ ਦੀ ਚੇਤਾਵਨੀ : ਸਰਕਾਰ ਜੰਕ ਫੂਡ ਦਾ ਉਤਪਾਦਨ ਤੇ ਖਪਤ ਘਟਾਉਣ ਲਈ ਸਖ਼ਤ ਕਦਮ ਚੁੱਕੇ ਨਵੀਂ ਦਿੱਲੀ, 20 ਨਵੰਬਰ, 2025 (ਫਤਿਹ ਪੰਜਾਬ ਬਿਊਰੋ) : ਪੈਕਟਬੰਦ/ਡੱਬਾਬੰਦ ਸਨੈਕਸ ਅਤੇ ਪੀਣ ਵਾਲੀਆਂ ਚੀਜ਼ਾਂ ਪ੍ਰਤੀ ਦੇਸ਼ ਦੇ ਲੋਕਾਂ ਦਾ ਪਿਆਰ ਸਿਹਤ ਲਈ ਤਬਾਹੀ ਵਿਚ ਤਬਦੀਲ ਹੋ ਰਿਹਾ ਹੈ। ‘ਦਿ ਲੈਂਸੇਟ’ ਰਸਾਲੇ ਵਿੱਚ ਛਪੇ ਇੱਕ ਇਤਿਹਾਸਿਕ ਅਧਿਐਨ ਨੇ ਖੁਲਾਸਾ ਕੀਤਾ ਹੈ ਕਿ ਦੇਸ਼ ਵਿੱਚ ‘ਅਲਟਰਾ-ਪ੍ਰੋਸੈਸਡ ਫੂਡ’ (ਜੰਕ ਫੂਡ) ਦੀ ਵਰਤੋਂ ਵਿੱਚ ਆਏ ਵੱਡੇ ਰੁਝਾਨ ਨੇ ਲੋਕਾਂ ਵਿੱਚ ਮੋਟਾਪੇ ਦੀ ਦਰ ਨੂੰ ਦੋਗੁਣਾ ਕਰ ਦਿੱਤਾ ਹੈ ਅਤੇ ਸ਼ੁਗਰ ਦੀ ਬਿਮਾਰੀ ਦੇ ਸੰਕਟ ਨੂੰ ਜਨਮ ਦੇ ਦਿੱਤਾ ਹੈ।
fatehpunjab.com
November 20, 2025 at 10:58 AM
ਜੈਫਰੀ ਐਪਸਟੀਨ ਕੇਸ ਦੀਆਂ ਖੁੱਲਣਗੀਆਂ ਫਾਈਲਾਂ ; ਟਰੰਪ ਵੱਲੋਂ ਬਿੱਲ ਨੂੰ ਮਨਜ਼ੂਰੀ

ਵਾਸ਼ਿੰਗਟਨ, 20 ਨਵੰਬਰ 2025 (ਫਤਿਹ ਪੰਜਾਬ ਬਿਊਰੋ) - ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਹੀ ਸਿਆਸੀ ਪਾਰਟੀ ਦੇ ਦਬਾਅ ਅੱਗੇ ਝੁਕਦਿਆਂ ਜਿਨਸੀ ਅਪਰਾਧਾਂ ਤਹਿਤ ਦੋਸ਼ੀ ਠਹਿਰਾਏ ਗਏ ਜੈਫਰੀ ਐਪਸਟੀਨ (Jeffrey Epstein) ਬਾਰੇ ਫਾਈਲਾਂ ਜਨਤਕ ਕਰਨ ਲਈ ਮਜਬੂਰ ਕਰਦੇ ਇਕ ਕਾਨੂੰਨ…
ਜੈਫਰੀ ਐਪਸਟੀਨ ਕੇਸ ਦੀਆਂ ਖੁੱਲਣਗੀਆਂ ਫਾਈਲਾਂ ; ਟਰੰਪ ਵੱਲੋਂ ਬਿੱਲ ਨੂੰ ਮਨਜ਼ੂਰੀ
ਵਾਸ਼ਿੰਗਟਨ, 20 ਨਵੰਬਰ 2025 (ਫਤਿਹ ਪੰਜਾਬ ਬਿਊਰੋ) - ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਹੀ ਸਿਆਸੀ ਪਾਰਟੀ ਦੇ ਦਬਾਅ ਅੱਗੇ ਝੁਕਦਿਆਂ ਜਿਨਸੀ ਅਪਰਾਧਾਂ ਤਹਿਤ ਦੋਸ਼ੀ ਠਹਿਰਾਏ ਗਏ ਜੈਫਰੀ ਐਪਸਟੀਨ (Jeffrey Epstein) ਬਾਰੇ ਫਾਈਲਾਂ ਜਨਤਕ ਕਰਨ ਲਈ ਮਜਬੂਰ ਕਰਦੇ ਇਕ ਕਾਨੂੰਨ ’ਤੇ ਸਹੀ ਪਾ ਦਿੱਤੀ ਹੈ। ਸਦਰ ਟਰੰਪ ਆਪਣੇ ਪੱਧਰ ’ਤੇ ਹੀ ਇਹ ਸਾਰੀਆਂ ਫਾਈਲਾਂ ਜਾਰੀ ਕਰ ਸਕਦੇ ਸੀ ਪਰ ਉਨ੍ਹਾਂ ਨੇ ਇਸ ਤੋਂ ਪਹਿਲਾਂ ਅਜਿਹੀ ਕਿਸੇ ਵੀ ਪੇਸ਼ਕਦਮੀ ਦਾ ਵਿਰੋਧ ਕੀਤਾ।
fatehpunjab.com
November 20, 2025 at 8:01 AM
ਇਤਿਹਾਸਕ ਪਹਿਲ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਆਨੰਦਪੁਰ ਸਾਹਿਬ ‘ਚ

ਨਵਾਂ 24ਵਾਂ ਜਿਲ੍ਹਾ ਬਣਾਉਣ ਦਾ ਐਲਾਨ ਹੋ ਸਕਦੇ ਸੈਸ਼ਨ ਵਿੱਚ ਚੰਡੀਗੜ੍ਹ, 20 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਵਿੱਚ ਅਗਲੇ ਹਫ਼ਤੇ ਇੱਕ ਇਤਿਹਾਸਕ ਪਲ ਉਦੋਂ ਰਚਿਆ ਜਾਵੇਗਾ ਜਦੋਂ ਰਾਜ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਨਮਾਨ…
ਇਤਿਹਾਸਕ ਪਹਿਲ : ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ੍ਰੀ ਆਨੰਦਪੁਰ ਸਾਹਿਬ ‘ਚ
ਨਵਾਂ 24ਵਾਂ ਜਿਲ੍ਹਾ ਬਣਾਉਣ ਦਾ ਐਲਾਨ ਹੋ ਸਕਦੇ ਸੈਸ਼ਨ ਵਿੱਚ ਚੰਡੀਗੜ੍ਹ, 20 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਵਿੱਚ ਅਗਲੇ ਹਫ਼ਤੇ ਇੱਕ ਇਤਿਹਾਸਕ ਪਲ ਉਦੋਂ ਰਚਿਆ ਜਾਵੇਗਾ ਜਦੋਂ ਰਾਜ ਸਰਕਾਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸਨਮਾਨ ਵਿੱਚ ਆਪਣੀ ਰਵਾਇਤੀ ਇਮਾਰਤ ਤੋਂ ਹਟ ਕੇ ਸ੍ਰੀ ਆਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਤੱਕ ਤਿੰਨ ਰੋਜ਼ਾ ਵਿਧਾਨ ਸਭਾ ਵਿਸ਼ੇਸ਼ ਇਜਲਾਸ ਕਰ ਰਹੀ ਹੋਵੇਗੀ। ਅੱਜ ਜਾਰੀ ਹੋਏ ਨੋਟੀਫ਼ਿਕੇਸ਼ਨ ਵਿੱਚ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ 24 ਨਵੰਬਰ ਨੂੰ 16ਵੀਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਲਈ ਰਾਹ ਪੱਧਰਾ ਕਰ ਦਿੱਤਾ ਹੈ ਜਿਸ ਨਾਲ ਭਾਈ ਜੈਤਾ ਜੀ ਯਾਦਗਾਰ ਵਿਖੇ ਅਸਥਾਈ ਤੌਰ ਤੇ ਵਿਧਾਨਕ ਸ਼ਕਤੀ ਦਾ ਸਮਾਗਮ ਸ਼ੁਰੂ ਹੋਵੇਗਾ।
fatehpunjab.com
November 20, 2025 at 7:05 AM
ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਛੇਤੀ

ਪੇਂਡੂ ਵੋਟਰ ਕਰਨਗੇ 2027 ਲਈ ਪੰਜਾਬ ਦੇ ਸਿਆਸੀ ਭਵਿੱਖ ਦਾ ਫੈਸਲਾ ਅੰਮ੍ਰਿਤਸਰ, 20 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਦਸੰਬਰ ਦੇ ਦੂਜੇ ਅੱਧ ਵਿੱਚ ਪੰਜਾਬ ਅੰਦਰ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਸੰਮਤੀਆਂ ਲਈ ਚੋਣਾਂ ਦਾ ਬਿਗਲ ਵੱਜਣ ਲਈ ਤਿਆਰ ਹੈ। ਐਤਕੀ ਸੱਤ ਸਾਲਾਂ ਬਾਅਦ ਹੋ ਰਹੀਆਂ…
ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਐਲਾਨ ਛੇਤੀ
ਪੇਂਡੂ ਵੋਟਰ ਕਰਨਗੇ 2027 ਲਈ ਪੰਜਾਬ ਦੇ ਸਿਆਸੀ ਭਵਿੱਖ ਦਾ ਫੈਸਲਾ ਅੰਮ੍ਰਿਤਸਰ, 20 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਦਸੰਬਰ ਦੇ ਦੂਜੇ ਅੱਧ ਵਿੱਚ ਪੰਜਾਬ ਅੰਦਰ 23 ਜ਼ਿਲ੍ਹਾ ਪ੍ਰੀਸ਼ਦਾਂ ਅਤੇ 154 ਬਲਾਕ ਸੰਮਤੀਆਂ ਲਈ ਚੋਣਾਂ ਦਾ ਬਿਗਲ ਵੱਜਣ ਲਈ ਤਿਆਰ ਹੈ। ਐਤਕੀ ਸੱਤ ਸਾਲਾਂ ਬਾਅਦ ਹੋ ਰਹੀਆਂ ਇਹ ਚੋਣਾਂ ਪੇਂਡੂ ਵੋਟਰਾਂ ਦੀ ਰਾਜਨੀਤਕ ਦਿਸ਼ਾ ਦਾ ਬੈਰੋਮੀਟਰ ਹੋਣਗੀਆਂ।  ਰਾਜ ਚੋਣ ਕਮਿਸ਼ਨ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰਪੁਰਬ ਤੋਂ ਬਾਅਦ ਕਿਸੇ ਵੀ ਸਮੇਂ ਰਸਮੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਸੰਭਾਵਨਾ ਹੈ ਜਿਸ ਨਾਲ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਇੱਕ ਮੁਕਾਬਲੇ ਲਈ ਮੰਚ ਤਿਆਰ ਹੋ ਜਾਵੇਗਾ ਜੋ 2027 ਦੀਆਂ ਆਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰੇਗਾ।
fatehpunjab.com
November 20, 2025 at 5:13 AM
ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਮਰਿਆਦਾ ਦੀ ਉਲੰਘਣਾ ਦਾ ਨੋਟਿਸ ; ਪੰਜਾਬ ਦੇ ਮੰਤਰੀ ਨੂੰ ਕੀਤਾ ਤਲਬ

ਡਾਇਰੈਕਟਰ ਸੈਰ ਸਪਾਟਾ ਤੋਂ ਮੰਗਿਆ ਲਿਖਤੀ ਸਪੱਸ਼ਟੀਕਰਨ ਅੰਮ੍ਰਿਤਸਰ, 19 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ ਵਿਖੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਨਵੀਂ ਬਣਾਈ…
ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਮਰਿਆਦਾ ਦੀ ਉਲੰਘਣਾ ਦਾ ਨੋਟਿਸ ; ਪੰਜਾਬ ਦੇ ਮੰਤਰੀ ਨੂੰ ਕੀਤਾ ਤਲਬ
ਡਾਇਰੈਕਟਰ ਸੈਰ ਸਪਾਟਾ ਤੋਂ ਮੰਗਿਆ ਲਿਖਤੀ ਸਪੱਸ਼ਟੀਕਰਨ ਅੰਮ੍ਰਿਤਸਰ, 19 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਸ੍ਰੀ ਅਕਾਲ ਤਖ਼ਤ ਸਾਹਿਬ ਸ੍ਰੀ ਅੰਮ੍ਰਿਤਸਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ, ਜਿਲ੍ਹਾ ਰੂਪਨਗਰ ਵਿਖੇ ਭਾਈ ਜੀਵਨ ਸਿੰਘ (ਭਾਈ ਜੈਤਾ ਜੀ) ਦੀ ਨਵੀਂ ਬਣਾਈ ਗਈ ਯਾਦਗਾਰ ਬਾਰੇ ਗੰਭੀਰ ਚਿੰਤੲ ਪ੍ਰਗਟ ਕੀਤੀ ਗਈ ਹਨ ਜਿਸ ਵਿੱਚ ਸਥਾਪਿਤ ਕੁਝ ਤਸਵੀਰਾਂ ਨੂੰ ਸਿੱਖ ਸਿਧਾਂਤਾਂ, ਪਰੰਪਰਾਵਾਂ ਅਤੇ ਮਰਿਆਦਾ ਦੀ ਸਪੱਸ਼ਟ ਤੌਰ 'ਤੇ ਉਲੰਘਣਾ ਦੱਸਿਆ ਗਿਆ ਹੈ। ਸ਼ਰਧਾਲੂਆਂ ਅਤੇ ਵਿਦਵਾਨਾਂ ਵੱਲੋਂ ਕਾਫੀ ਸ਼ਿਕਾਇਤਾਂ ਮਿਲਣ ਤੋਂ ਬਾਅਦ ਸੁਪਰੀਮ ਸਿੱਖ ਅਥਾਰਟੀ ਨੇ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੂੰ ਤਖ਼ਤ ਸਾਹਿਬ ਵਿਖੇ ਤਲਬ ਕਰਕੇ ਨਿੱਜੀ ਸਪੱਸ਼ਟੀਕਰਨ ਦੇਣ ਅਤੇ ਉਨ੍ਹਾਂ ਦੇ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਸਪੱਸ਼ਟੀਕਰਨ ਦੇਣ ਲਈ ਆਖਿਆ ਹੈ।
fatehpunjab.com
November 19, 2025 at 4:32 PM
ਕ੍ਰਿਪਟੋ ਕਰੰਸੀ ਨੂੰ ਮਾਰ : ਬਿਟਕੋਇਨ $90000 ਤੋਂ ਹੇਠਾਂ ਡਿੱਗਾ ; ਸਾਲ ਦਾ ਮੁਨਾਫ਼ਾ ਹੋਇਆ ਮਨਫੀ

ਨਿਊਯਾਰਕ, 19 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਬਿਟਕੋਇਨ $90,000 ਤੋਂ ਹੇਠਾਂ ਡਿੱਗ ਗਿਆ ਅਤੇ ਇੱਕ ਮਹੀਨੇ ਦੀ ਲੰਬੀ ਗਿਰਾਵਟ ਹੋਰ ਡੂੰਘੀ ਹੋ ਗਈ ਹੈ। ਇਸ ਗਿਰਾਵਟ ਨੇ ਸਾਲ 2025 ਲਈ ਕ੍ਰਿਪਟੋਕਰੰਸੀ ਦੇ ਸਾਰੇ ਮੁਨਾਫ਼ੇ ਨੂੰ ਮਨਫੀ ਕਰ ਦਿੱਤਾ ਹੈ ਅਤੇ ਡਿਜੀਟਲ…
ਕ੍ਰਿਪਟੋ ਕਰੰਸੀ ਨੂੰ ਮਾਰ : ਬਿਟਕੋਇਨ $90000 ਤੋਂ ਹੇਠਾਂ ਡਿੱਗਾ ; ਸਾਲ ਦਾ ਮੁਨਾਫ਼ਾ ਹੋਇਆ ਮਨਫੀ
ਨਿਊਯਾਰਕ, 19 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਬਿਟਕੋਇਨ $90,000 ਤੋਂ ਹੇਠਾਂ ਡਿੱਗ ਗਿਆ ਅਤੇ ਇੱਕ ਮਹੀਨੇ ਦੀ ਲੰਬੀ ਗਿਰਾਵਟ ਹੋਰ ਡੂੰਘੀ ਹੋ ਗਈ ਹੈ। ਇਸ ਗਿਰਾਵਟ ਨੇ ਸਾਲ 2025 ਲਈ ਕ੍ਰਿਪਟੋਕਰੰਸੀ ਦੇ ਸਾਰੇ ਮੁਨਾਫ਼ੇ ਨੂੰ ਮਨਫੀ ਕਰ ਦਿੱਤਾ ਹੈ ਅਤੇ ਡਿਜੀਟਲ ਸੰਪਤੀ ਦੀ ਦੁਨੀਆ ਵਿੱਚ ਖਰੀਦਦਾਰਾਂ ਦੀਆਂ ਭਾਵਨਾਵਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।ਸਭ ਤੋਂ ਵੱਡੀ ਗਿਰਾਵਟ ਮੰਗਲਵਾਰ ਨੂੰ ਹੋਈ ਜਦੋਂ ਇਹ 2.8 ਪ੍ਰਤੀਸ਼ਤ ਤੱਕ ਡਿੱਗ ਗਿਆ। ਬਿਟਕੋਇਨ ਨੇ ਅਕਤੂਬਰ ਦੇ ਸ਼ੁਰੂ ਵਿੱਚ $126,000 ਤੋਂ ਵੱਧ ਦੇ ਬਣਾਏ ਰਿਕਾਰਡ ਤੋਂ ਬਾਅਦ ਇਸਦੀ ਵੱਡੀ ਗਿਰਾਵਟ ਹੋ ਰਹੀ ਹੈ।
fatehpunjab.com
November 19, 2025 at 1:25 PM
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 263ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.8 ਕਿਲੋ ਹੈਰੋਇਨ ਸਣੇ 110 ਨਸ਼ਾ ਤਸਕਰ ਕਾਬੂ

21 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਕਰਵਾਉਣ ਲਈ ਕੀਤਾ ਰਾਜ਼ੀ ਚੰਡੀਗੜ੍ਹ, 19 ਨਵੰਬਰ, 2025 (ਫਤਿਹ ਪੰਜਾਬ ਬਿਊਰੋ) ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ ਵਿਰੁੱਧ" ਨੂੰ ਲਗਾਤਾਰ 263ਵੇਂ ਦਿਨ ਵੀ…
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ 263ਵੇਂ ਦਿਨ ਪੰਜਾਬ ਪੁਲਿਸ ਵੱਲੋਂ 1.8 ਕਿਲੋ ਹੈਰੋਇਨ ਸਣੇ 110 ਨਸ਼ਾ ਤਸਕਰ ਕਾਬੂ
21 ਵਿਅਕਤੀਆਂ ਨੂੰ ਨਸ਼ਾ ਛੁਡਾਊ ਇਲਾਜ ਕਰਵਾਉਣ ਲਈ ਕੀਤਾ ਰਾਜ਼ੀ ਚੰਡੀਗੜ੍ਹ, 19 ਨਵੰਬਰ, 2025 (ਫਤਿਹ ਪੰਜਾਬ ਬਿਊਰੋ) ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਨਸ਼ਾ ਵਿਰੁੱਧ ਜੰਗ "ਯੁੱਧ ਨਸ਼ਿਆਂ ਵਿਰੁੱਧ" ਨੂੰ ਲਗਾਤਾਰ 263ਵੇਂ ਦਿਨ ਵੀ ਜਾਰੀ ਰੱਖਦਿਆਂ ਪੰਜਾਬ ਪੁਲਿਸ ਨੇ ਅੱਜ 298 ਥਾਵਾਂ 'ਤੇ ਛਾਪੇਮਾਰੀ ਕੀਤੀਜਿਸ ਦੌਰਾਨ ਸੂਬੇ ਭਰ ਵਿੱਚ 92 ਮੁਕੱਦਮੇ ਦਰਜ ਕਰਕੇ 110 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਨਾਲ, 263 ਦਿਨਾਂ ਵਿੱਚ ਗ੍ਰਿਫ਼ਤਾਰ ਕੀਤੇ ਗਏ ਕੁੱਲ ਨਸ਼ਾ ਤਸਕਰਾਂ ਦੀ ਗਿਣਤੀ 37,392 ਹੋ ਗਈ ਹੈ।
fatehpunjab.com
November 19, 2025 at 12:40 PM
ਪ੍ਰਤਾਪ ਬਾਜਵਾ ਨੇ ਪੰਜਾਬ ‘ਚ ਅਪਰਾਧ ਰੋਕਣ ‘ਚ ਨਾਕਾਮ ਰਹਿਣ ਲਈ ਭਗਵੰਤ ਮਾਨ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ, 19 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਟਾਰਗੇਟ ਕਿਲਿੰਗ ਅਤੇ ਸਿਆਸੀ ਆਗੂਆਂ ਵਿਰੁੱਧ ਲਗਾਤਾਰ ਧਮਕੀਆਂ ਦੀਆਂ ਕਾਲਾਂ ਵਿੱਚ ਚਿੰਤਾਜਨਕ ਵਾਧੇ ਦੀ…
ਪ੍ਰਤਾਪ ਬਾਜਵਾ ਨੇ ਪੰਜਾਬ ‘ਚ ਅਪਰਾਧ ਰੋਕਣ ‘ਚ ਨਾਕਾਮ ਰਹਿਣ ਲਈ ਭਗਵੰਤ ਮਾਨ ‘ਤੇ ਸਾਧਿਆ ਨਿਸ਼ਾਨਾ
ਚੰਡੀਗੜ੍ਹ, 19 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪੰਜਾਬ ਵਿੱਚ ਟਾਰਗੇਟ ਕਿਲਿੰਗ ਅਤੇ ਸਿਆਸੀ ਆਗੂਆਂ ਵਿਰੁੱਧ ਲਗਾਤਾਰ ਧਮਕੀਆਂ ਦੀਆਂ ਕਾਲਾਂ ਵਿੱਚ ਚਿੰਤਾਜਨਕ ਵਾਧੇ ਦੀ ਤਿੱਖੀ ਨਿਖੇਧੀ ਕੀਤੀ। ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਸਿੱਧੇ ਤੌਰ 'ਤੇ ਦੋਸ਼ ਲਾਇਆ ਕਿ ਉਹ ਸੰਗਠਿਤ ਅਪਰਾਧ ਦੇ ਵਿਸਫੋਟਕ ਵਾਧੇ ਨੂੰ ਰੋਕਣ ਵਿੱਚ ਨਾਕਾਮ ਰਹੇ ਹਨ। 
fatehpunjab.com
November 19, 2025 at 12:23 PM
ਪੰਜਾਬ ਸਿੱਖਿਆ ਵਿਭਾਗ ਨੇ ਬਦਲੇ ਨਿਯਮ ; ਹੋਣਗੀਆਂ ਥੋਕ ‘ਚ ਤਰੱਕੀਆਂ – ਪ੍ਰਿੰਸੀਪਲਾਂ ਵੱਲੋਂ ਇਤਰਾਜ਼

ਚੰਡੀਗੜ੍ਹ, 18 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਦਾ ਸਿੱਖਿਆ ਵਿਭਾਗ ਇੱਕ ਵੱਡੇ ਬਦਲਾਅ ਲਈ ਤਿਆਰ ਹੈ ਅਤੇ 2018 ਦੇ ਸੇਵਾ ਨਿਯਮਾਂ ਵਿੱਚ ਹਾਲ ਹੀ ਵਿੱਚ ਕੀਤੀਆਂ ਗਈਆਂ ਸੋਧਾਂ ਤੋਂ ਬਾਅਦ ਇੱਕ ਵਿਸ਼ਾਲ ਤਰੱਕੀ ਮੁਹਿੰਮ ਅਰੰਭ ਰਿਹਾ ਹੈ। ਕਿਹਾ ਜਾ ਰਿਹਾ…
ਪੰਜਾਬ ਸਿੱਖਿਆ ਵਿਭਾਗ ਨੇ ਬਦਲੇ ਨਿਯਮ ; ਹੋਣਗੀਆਂ ਥੋਕ ‘ਚ ਤਰੱਕੀਆਂ – ਪ੍ਰਿੰਸੀਪਲਾਂ ਵੱਲੋਂ ਇਤਰਾਜ਼
ਚੰਡੀਗੜ੍ਹ, 18 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਪੰਜਾਬ ਦਾ ਸਿੱਖਿਆ ਵਿਭਾਗ ਇੱਕ ਵੱਡੇ ਬਦਲਾਅ ਲਈ ਤਿਆਰ ਹੈ ਅਤੇ 2018 ਦੇ ਸੇਵਾ ਨਿਯਮਾਂ ਵਿੱਚ ਹਾਲ ਹੀ ਵਿੱਚ ਕੀਤੀਆਂ ਗਈਆਂ ਸੋਧਾਂ ਤੋਂ ਬਾਅਦ ਇੱਕ ਵਿਸ਼ਾਲ ਤਰੱਕੀ ਮੁਹਿੰਮ ਅਰੰਭ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਬਦਲਾਅ ਨਾਲ ਲੰਬੇ ਸਮੇਂ ਤੋਂ ਦਰਪੇਸ਼ ਰੁਕਾਵਟਾਂ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਸਕੂਲਾਂ ਵਿੱਚ ਇੱਕ ਮਜ਼ਬੂਤ ​​ਪ੍ਰਸ਼ਾਸਕੀ ਢਾਂਚਾ ਮੁਹੱਈਆ ਕਰਦੇ ਹੋਏ 2,300 ਤੋਂ ਵੱਧ ਅਧਿਆਪਕਾਂ ਨੂੰ ਵੱਖ-ਵੱਖ ਕਾਡਰਾਂ ਵਿੱਚ ਉੱਚ ਅਹੁਦਿਆਂ 'ਤੇ ਨਿਯੁਕਤ ਕਰਨ ਦਾ ਰਾਹ ਪੱਧਰਾ ਕੀਤਾ ਹੈ।
fatehpunjab.com
November 19, 2025 at 3:11 AM
ਛੇੜਛਾੜ ਕੇਸ ‘ਚ ‘ਆਪ’ MLA ਨੂੰ ਝਟਕਾ: ਹਾਈ ਕੋਰਟ ਦੇ ਫੈਸਲੇ ਨਾਲ ਲਾਲਪੁਰਾ ਦਾ ਭਵਿੱਖ ਡਾਵਾਂਡੋਲ

ਪੰਜਾਬ ‘ਚ ਇੱਕ ਹੋਰ ਵਿਧਾਨ ਸਭਾ ਹੋ ਸਕਦੀ ਹੈ ਜ਼ਿਮਨੀ ਚੋਣ ਚੰਡੀਗੜ੍ਹ, 18 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਉਸ ਵੇਲੇ ਇੱਕ ਵੱਡਾ ਕਾਨੂੰਨੀ ਅਤੇ ਰਾਜਨੀਤਿਕ ਝਟਕਾ ਲੱਗਾ ਜਦੋਂ ਪੰਜਾਬ ਅਤੇ…
ਛੇੜਛਾੜ ਕੇਸ ‘ਚ ‘ਆਪ’ MLA ਨੂੰ ਝਟਕਾ: ਹਾਈ ਕੋਰਟ ਦੇ ਫੈਸਲੇ ਨਾਲ ਲਾਲਪੁਰਾ ਦਾ ਭਵਿੱਖ ਡਾਵਾਂਡੋਲ
ਪੰਜਾਬ ‘ਚ ਇੱਕ ਹੋਰ ਵਿਧਾਨ ਸਭਾ ਹੋ ਸਕਦੀ ਹੈ ਜ਼ਿਮਨੀ ਚੋਣ ਚੰਡੀਗੜ੍ਹ, 18 ਨਵੰਬਰ, 2025 (ਫਤਿਹ ਪੰਜਾਬ ਬਿਊਰੋ) - ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਉਸ ਵੇਲੇ ਇੱਕ ਵੱਡਾ ਕਾਨੂੰਨੀ ਅਤੇ ਰਾਜਨੀਤਿਕ ਝਟਕਾ ਲੱਗਾ ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲੰਬੇ ਸਮੇਂ ਤੋਂ ਚੱਲ ਰਹੇ ਛੇੜਛਾੜ ਮਾਮਲੇ ਵਿੱਚ ਉਸਦੀ ਚਾਰ ਜੇਲ੍ਹ ਦੀ ਸਜ਼ਾ ਮੁਅੱਤਲ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ। ਇਸ ਫੈਸਲੇ ਨੇ ਖਡੂਰ ਸਾਹਿਬ ਹਲਕੇ ਦੇ ਵਿਧਾਇਕ ਲਈ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਹੈ ਕਿਉਂਕਿ ਇਸ ਸਜ਼ਾ ਨੇ ਹੁਣ ਉਸਦੀ ਪੰਜਾਬ ਵਿਧਾਨ ਸਭਾ ਦੀ ਮੈਂਬਰਸ਼ਿਪ ਨੂੰ ਖਤਰੇ ਵਿੱਚ ਪਾ ਦਿੱਤਾ ਹੈ।
fatehpunjab.com
November 18, 2025 at 10:21 AM
ਤਰਨਤਾਰਨ ਜਿਮਨੀ ਚੋਣ ਪਿੱਛੋਂ ‘ਪੰਥਕ ਗਠਜੋੜ’ ‘ਚ ਪਈ ਦਰਾੜ ; ਅਕਾਲੀ ਦਲ (ਬਾਦਲ) ਨੂੰ ਚੋਣ ‘ਚ ਮਿਲਿਆ ਵੱਡਾ ਹੁਲਾਰਾ

ਅੰਮ੍ਰਿਤਸਰ, 18 ਨਵੰਬਰ, 2025 (ਫਤਿਹ ਪੰਜਾਬ ਬਿਊਰੋ): ਤਰਨਤਾਰਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਨੇ ਪੰਜਾਬ ਵਿੱਚ ਇੱਕ ਨਾਟਕੀ ਰਾਜਨੀਤਿਕ ਮੋੜ ਲਿਆ ਦਿੱਤਾ ਹੈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਮੋਹਰਲੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ…
ਤਰਨਤਾਰਨ ਜਿਮਨੀ ਚੋਣ ਪਿੱਛੋਂ ‘ਪੰਥਕ ਗਠਜੋੜ’ ‘ਚ ਪਈ ਦਰਾੜ ; ਅਕਾਲੀ ਦਲ (ਬਾਦਲ) ਨੂੰ ਚੋਣ ‘ਚ ਮਿਲਿਆ ਵੱਡਾ ਹੁਲਾਰਾ
ਅੰਮ੍ਰਿਤਸਰ, 18 ਨਵੰਬਰ, 2025 (ਫਤਿਹ ਪੰਜਾਬ ਬਿਊਰੋ): ਤਰਨਤਾਰਨ ਵਿਧਾਨ ਸਭਾ ਹਲਕੇ ਦੀ ਉਪ ਚੋਣ ਨੇ ਪੰਜਾਬ ਵਿੱਚ ਇੱਕ ਨਾਟਕੀ ਰਾਜਨੀਤਿਕ ਮੋੜ ਲਿਆ ਦਿੱਤਾ ਹੈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇੱਕ ਮੋਹਰਲੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ ਹੈ ਅਤੇ ਨਵੇਂ ਉੱਭਰੇ 'ਪੰਥਕ ਗਠਜੋੜ' ਵਿੱਚ ਡੂੰਘੀਆਂ ਦਰਾੜਾਂ ਖੁੱਲ੍ਹ ਕੇ ਸਾਹਮਣੇ ਆ ਗਈਆਂ ਹਨ ਜਦਕਿ ਇਹ ਗੱਠਜੋੜ ਭਵਿੱਖ ਵਿੱਚ ਸਿੱਖ ਰਾਜਨੀਤੀ ਦੀ ਅਗਵਾਈ ਕਰਨ ਦੀ ਵੱਡੀ ਉਮੀਦ ਲਾਈ ਬੈਠਾ ਸੀ। ਹਾਰ ਦੇ ਵੱਡੇ ਫਰਕ ਨੇ ਵਾਰਿਸ ਪੰਜਾਬ ਦੇ (ਡਬਲਯੂਪੀਡੀ), ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਪੁਨਰਗਠਿਤ ਅਕਾਲੀ ਦਲ ਅਤੇ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੀ ਚਰਚਿਤ ਪੰਥਕ ਏਕਤਾ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿਸਦਾ ਸਾਂਝਾ ਉਮੀਦਵਾਰ ਮਾਝੇ ਦੀ ਇਸ ਪੰਥਕ ਸੀਟ 'ਤੇ ਮੁੜ ਉੱਭਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਲਹਿਰ ਹੇਠ ਢਹਿ ਗਿਆ।
fatehpunjab.com
November 18, 2025 at 9:09 AM
ਜ਼ਿਲ੍ਹਿਆਂ ਦੀਆਂ ਹੱਦਾਂ ਬਦਲਣ ਖਿਲਾਫ ਬਾਰ ਐਸੋਸੀਏਸ਼ਨਾਂ ਵੱਲੋਂ ਸੰਘਰਸ਼

ਮੁਹਾਲੀ, ਖਰੜ, ਡੇਰਾਬੱਸੀ ਦੇ ਵਕੀਲਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਮੁਹਾਲੀ, 17 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਸੂਬਾ ਸਰਕਾਰ ਵੱਲੋਂ ਪੰਜਾਬ ਦੇ ਦੋ ਜ਼ਿਲ੍ਹਿਆਂ ਦੀਆਂ ਹੱਦਾਂ ਨੂੰ ਮੁੜ ਬਦਲਣ ਦੇ ਅਚਾਨਕ ਚੁੱਕੇ ਜਾ ਰਹੇ ਕਦਮ ਖਿਲਾਫ਼ ਮੋਹਾਲੀ, ਖਰੜ, ਡੇਰਾਬੱਸੀ ਅਤੇ ਰੂਪਨਗਰ ਦੀਆਂ…
ਜ਼ਿਲ੍ਹਿਆਂ ਦੀਆਂ ਹੱਦਾਂ ਬਦਲਣ ਖਿਲਾਫ ਬਾਰ ਐਸੋਸੀਏਸ਼ਨਾਂ ਵੱਲੋਂ ਸੰਘਰਸ਼
ਮੁਹਾਲੀ, ਖਰੜ, ਡੇਰਾਬੱਸੀ ਦੇ ਵਕੀਲਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਮੁਹਾਲੀ, 17 ਨਵੰਬਰ, 2025 (ਫਤਿਹ ਪੰਜਾਬ ਬਿਊਰੋ) – ਸੂਬਾ ਸਰਕਾਰ ਵੱਲੋਂ ਪੰਜਾਬ ਦੇ ਦੋ ਜ਼ਿਲ੍ਹਿਆਂ ਦੀਆਂ ਹੱਦਾਂ ਨੂੰ ਮੁੜ ਬਦਲਣ ਦੇ ਅਚਾਨਕ ਚੁੱਕੇ ਜਾ ਰਹੇ ਕਦਮ ਖਿਲਾਫ਼ ਮੋਹਾਲੀ, ਖਰੜ, ਡੇਰਾਬੱਸੀ ਅਤੇ ਰੂਪਨਗਰ ਦੀਆਂ ਬਾਰ ਐਸੋਸੀਏਸ਼ਨਾਂ ਵੱਲੋਂ ਸੰਘਰਸ਼ ਸ਼ੁਰੂ ਹੋ ਗਿਆ ਹੈ ਕਿਉਂਕਿ ਵਕੀਲ ਅਤੇ ਸਥਾਨਕ ਲੋਕ ਰਾਜ ਸਰਕਾਰ ਦੇ ਇਸ ਇਕਪਾਸੜ ਫੈਸਲੇ ਦੇ ਵਿਰੁੱਧ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ।
fatehpunjab.com
November 18, 2025 at 5:58 AM